ਜਦੋਂ ਕਾਲ਼ੀ-ਬੋਲ਼ੀ ਨ੍ਹੇਰੀ ਵਗ ਰਹੀ ਹੋਵ ੇ, ਰੁੱਖ ਲਿਫ-ਲਿਫ ਦੋਹਰੇ ਹੋ ਰਹੇ ਹੋਣ, ਜ਼ਮੀਨ ੳ ੁੱਤੇ ਵਿਛ ਰਹੇ ਹੋਣ, ਜ਼ਿੰਦਗੀ ਦੇ ਮਾਰੇ
ਜਿਵ ੇਂ ੳ ੁਹ ਆਪਣੇ ਜੀਵਨ ਦੀ ਭੀਖ ਮੰਗ ਰਹੇ ਹੋਣ...ਨਾਲ ਹੀ ਕਹਿਰ ਦੀ ਗੜੇਮਾਰ ਹੋ ਰਹੀ ਹੋਵੇ, ਆਪਣੇ ਮੈਲ਼ ੇ ਪਾਣੀਆਂ ਨਾਲ
ਆਫ਼ਰੇ ਨਦੀਆਂ-ਨਾਲ਼ ੇ ਚ ੁਫ਼ੇਰੇ ਖੌਰੂ ਪਾੳ ੁਂਦੇ, ਖੋਰਾ ਲਾੳ ੁਂਦੇ ਹੋਏ ਹੋਣ, ਬੇਵ ੱਸ, ਲਾਚਾਰ ਬੇਜ਼ੁਬਾਨ ਰੁੜ੍ਹਦੇ-ਹੜ੍ਹਦੇ ਜਾਣ ਤੇ ਅਮੁੱਕ
ਵਹਿਣ ਲਗਾਤਾਰ ਲੱਫਾਂ ਮਾਰਦਾ ੳ ੁੱਤੇ ਹੀ ੳ ੁੱਤੇ ਚੜ੍ਹਦਾ ਜਾ ਰਿਹਾ ਹੋਵ ੇ ਤਾਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ। ਕੀ ਤਿਣਕਾ ਵੀ
ਅਜਿਹੇ ਹੜ੍ਹ `ਚ ਰੁੜ੍ਹ ਗਿਆ ? ਆਪਣੀ ਜ਼ਮੀਨ ਛੱਡ ਤੁਰਿਆ।
ਜਾਂ ਫਿਰ ਇੳ ੁਂ; ਵਿਸ਼ਾਲ ਬੀਆਬਾਨ ਜੰਗਲ ਵਿਚ ਘਾਸਾਹਾਰੀ ਆਪਣੇ ਬਚਾਅ ਲਈ ਮਾਸਾਹਾਰੀਆਂ ਵਿਰੁੱਧ ਇਕਜੁੱਟ ਹੁੰਦੇ ਹਨ!
ਇਕ-ਦੂਜੇ ਦੇ ਮਦਦਗਾਰ ਬਣਦੇ ਹਨ। ੳ ੁਨ੍ਹਾਂ ਦੀ ਹਾਲ-ਪਾਹਰਿਆ ਜੀਵਨ ਦੇ ਚ ੱਲਦੇ ਰਹਿਣ ਦਾ ਸੰਕੇਤ ਸਾਧਨ ਹਨ। ਨਦੀਆਂ,
ਝੀਲਾਂ ਤੇ ਵ ੱਡੇ ਤਲਾਬਾਂ ਵਿਚ ਮਨ ਆਈਆਂ ਕਰਦੇ ਘੜਿਆਲ ਪਾਣੀ ਨੂੰ ਤਰਸਦੇ ਆਇਆਂ ਨੂੰ ਆਪਣਾ ਸ਼ਿਕਾਰ ਬਣਾੳ ੁਂਦੇ ਤੇ ਵ ੱਡੇ
ਖੁੱਲ੍ਹੇ ਜਬਾੜਿਆਂ ਨੂੰ ਦਿਖਾ ਕੇ ਦੂਜਿਆਂ ਅੰਦਰ ਦਹਿਸ਼ਤ ਦਾ ਮਾਹੌਲ ਸਿਰਜਦੇ ਹਨ। ਅਜਿਹੇ ਪਾਲਤੂਆਂ ਦੇ ਡਰਾੳ ੁਣੇ ਤੇ ਭਿਆਨਕ
ਨਜ਼ਾਰਿਆਂ ਦਾ ਤਮਾਸ਼ਾ ਦੇਖਣ ਲਈ ਮਨੋਰੰਜਨ-ਮੁਖੀ ਭੀੜ ਜੁੜਦੀ ਹੈ ! ਕੀ ਭੀੜ ਸੱਚਮੁੱਚ ਇੱਜੜ ਹੁੰਦੀ ਹੈ ? ਤੇ ਆਜੜੀ ਦੀ
ਲੰਮੀ ਢਾਂਗੀ ਤੋਂ ਡਰਦੀ ਨੀਵੀਂ ਪਾ ਕੇ ਤੁਰੀ ਰਹਿੰਦੀ ਹੈ !...
ੳ ੁਪਰੋਕਤ ਨੂੰ ਧਿਆਨ ਗੋਚਰੇ ਰੱਖਦਿਆਂ ਚਿ ੰਤਨਸ਼ੀਲ ਮਨਾਂ ਵਿਚ ਸਵਾਲ ੳ ੁਪਜਦਾ ਹੈ ਕਿ ਅਜਿਹੇ ਨਾਸਾਜ਼ ਸਮਿਆਂ ਵਿਚ
ਸੁਹਿਰਦ ਤੇ ਸੂਝਵਾਨ ਸਾਹਿਤਕਾਰ, ਕਲਾਕਾਰ, ਪੱਤਰਕਾਰ, ਅਨੁਵਾਦਕ ਤੇ ਲੋਕਮੁਖੀ ਧਿਰ ਆਪਣੀ ਭੂਮਿਕਾ ਹੋਰ ਵਧੇਰੇ ਸ਼ਿੱਦਤ
ਨਾਲ ਨਿਭਾਵ ੇ। ਗੁੰਝਲਦਾਰ ਸਭਿਆਚਾਰਕ ਸਰੋਕਾਰਾਂ ਦੀ ਨਵ-ਪਰਿਭਾਸ਼ਾ, ਨਵਚ ੇਤਨਾ ਦਾ ਮਾਨਵੀ ਪਸਾਰਾ ਤਨਦੇਹੀ ਨਾਲ ਕਰੇ।
ਨਿਮਾਣੀ-ਨਿਤਾਣੀ ਧਿਰ ਲਈ ਤਿਣਕੇ ਦੇ ਸਹਾਰੇ ਵਜੋਂ ਚਾਨਣ-ਮੁਨਾਰਾ ਬਣ ਕੇ ਲਿਸ਼ਕਾਰੇ ਮਾਰੇ। ਯਾਨਿ ਹਿੰਦੋਸਤਾਨ-ਭਾਰਤ ਅਤੇ
ਇੰਡੀਆ ਦੇ ਬਹੁ-ਸਭਿਆਚਾਰਾਂ ਦੇ ਤਣਾਅ ਤੇ ਟਕਰਾਅ ਦਾ ਨਤਾਰਾ ਜਮਹੂਰੀ ਜ਼ੁੱਰਅਤ ਜੁਗਤ ਦੀ ਲੋਅ ਲਾਟ ਬਣ ਕੇ ਹੋਵ ੇ। ਪ੍ਰਤੱਖ
ਸਮਾਜਿਕ ਵਰਤਾਰੇ ਵਿਚਲਾ ਯਥਾਰਥ ਤਰਕਵਾਦੀ ਦ੍ਰਿਸ਼ਟੀ ਵਾਲਾ ਹੋਵ ੇ। ਬੇਸਿਰ ਪੈਰ ਮਿਥਿਹਾਸ ਜ਼ਰੀਏ ਇਨਸਾਨ ਮਾਰੂ ਨਜ਼ਰੀਏ
ਦੀ ਤਿਲਾਂਜਲੀ, ਵਿਗਿਆਨ-ਗਲਪ ਸਾਹਿਤ ਰਾਹੀ ਵਧੇਰੇ ੳ ੁਸਾਰੂ ਮਾਨਸਿਕ ਬਣਤਰ, ਨਿੱਗਰ ਮਨੁੱਖੀ ਕਦਰਾਂ-ਕੀਮਤਾਂ ਦਾ ਵਿਆਪਕ
ਪਾਸਾਰਾ, ਕਿਰਤ ਦੀ ਕਦਰ; ਆਚਾਰ, ਵਿਹਾਰ ਤੇ ਸਭਿਆਚਾਰ ਦਾ ਹਿੱਸਾ ਬਣੇ। ਅਜਿਹੇ ਵਰਤਾਰਿਆਂ, ਲਿਖਤਾਂ ਤੇ ਸਿੱਖਿਆਵਾਂ
ਸਦਕਾ ਹੀ ਮਨੁੱਖ ਆਧੁਨਿਕ ਹੋਣ ਵ ੱਲ ਨਿਰੰਤਰ ਪੈਰ ਪੁੱਟਦਾ ਰਿਹਾ ਹੈ। ਇਨਸਾਨੀਅਤ ਭਰੀ ਵਿਚਾਰਧਾਰਾ ਦਾ ਜਲੌਅ ਕਦੇ ਫਿੱਕਾ
ਜਾਂ ਮੱਠਾ ਨਹੀਂ ਪੈਂਦਾ। ਇੳ ੁਂ, ਨਿੱਗਰ ਤੇ ਨਰੋਈ ਸਭਿਆਚਾਰਕ ਲਹਿਰ ਦੀ ਮੁੜ ੳ ੁਸਾਰੀ ਸਮੇਂ ਦੀ ਜ਼ਰੂਰਤ ਜਾਪਦੀ ਹੈ ਜਿਸ ਦੇ
ਬਹਾਨੇ ਦਾਬੇ, ਧੌਂਸ ਵਾਲੀਆਂ ਧਿਰਾਂ ਆਪਣੇ ਗਿਰਵਾਨ ਝਾਤ ਮਾਰਦਿਆਂ ਸ਼ਰਮਸਾਰ ਹੋਣ ਲਈ ਮਜਬੂਰ ਹੋਣ। ਸਾਹਿਤ ਤੇ
ਸਾਹਿਤਕਾਰ ਲੋਕ-ਪੱਖੀ ਦਰਦ ਨੂੰ ਪ੍ਰਗਟਾੳ ੁਣ ਤੋਂ ਝਿਜਕਦੇ ਨਹੀਂ। ਉਨ੍ਹਾਂ ਦੇ ਸਾਹਮਣੇ ਮਾਣ ਸਨਮਾਨ, ਪ੍ਰਸੰਸਾ ਤੇ ਲੋਭ-ਲਾਲਚ
ਸਨਮੁਖ ਨਹੀਂ ਹੁੰਦੇ ਸਗੋਂ ਮਨੁੱਖ ਤੇ ਮਨੁੱਖਤਾ ਹੁੰਦੇ ਹਨ।
ਗੌਰਤਲਬ ਸਮਾਜਿਕ ਹਕੀਕਤ ਇਹ ਹੋਵ ੇ ਕਿ ਧਰਮ ਮਨੁੱਖ ਨੂੰ ਆਪਣੇ ਅਧੀਨ ਕਰਨ ਵ ੱਲ ਰੁਚਿਤ ਨਾ ਹੋਵ ੇ ਕਿੳ ੁਂਕਿ ਇਹ
ਮਨੁੱਖੀ ਸਿਰਜਣਾ ਹੈ। ਭਾਵ ਮਨੁੱਖ ਦੀ ਆਜ਼ਾਦੀ ਕੁਦਰਤੀ ਹੱਕ-ਹਕੂਕ ਤੇ ੳ ੁਹਦੀ ਸਵ ੈ-ਸਨਮਾਨ ਭਰੀ ਪਛਾਣ ਲਗਾਤਾਰ ਬਰਕਰਾਰ
ਰਹੇ। ਇਲਾਕਾਵਾਦ, ਨਸਲਵਾਦ, ਜਾਤੀਵਾਦ, ਵਰਣ-ਧਰਮ, ਕਾਲਾ ਗੋਰਾ ਮਨੁੱਖ ਦੀ ਵ ੰਡ ਦੇ ਮਾਰੂ ਹਥਿਆਰ ਹਨ ਜਿਨ੍ਹਾਂ ਨਾਲ
ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ, ਫੁੱਟ, ਪਾੜੇ ਤੇ ਪੁਆੜੇ ਵਿਆਪਕ ਪੱਧਰ `ਤੇ ਪੈਂਦੇ ਹਨ। ਲੇਖਕ ਅਜਿਹੀਆਂ
ਚਾਲਾਂ-ਕੁਚਾਲਾਂ ਦੇ ਖ਼ਿਲਾਫ਼ ਸ਼ਬਦ-ਬਾਣ ਚ ੁੱਕੀ ਫਿਰਦਾ ਇਨਸਾਨੀਅਤ ਦੀ ਬਿਹਤਰੀ ਲਈ ਮੈਦਾਨ ਵਿਚ ਨਿਤਰਿਆ ਰਹਿੰਦਾ ਹੈ।
ਸੋ, ਲੇਖਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ੳ ੁਹ ਅਜਿਹੇ ਨਾਜ਼ੁਕ ਹਾਲਾਤ ਦੌਰਾਨ ਸਮਾਜ ਵਿਚ ਵਾਪਰਦੀਆਂ ਵਧੀਕੀਆਂ ਤੇ ਹਰ ਤਰ੍ਹਾਂ
ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਆਪਣੀਆਂ ਲਿਖਤਾਂ ਵਿਚ ਸ਼ਿਕਾਇਤਾਂ ਦਰਜ ਕਰਦਾ ਕਰਾੳ ੁਂਦਾ ਰਹੇ।...ਤੇ ਚ ੁੱਪ ਰਹਿਣ ਦਾ
ਮਤਲਬ ਬੇਇਨਸਾਫ਼ੀ ਨੂੰ ਬਰਕਰਾਰ ਰੱਖਦੀਆਂ ਤਾਕਤਾਂ ਦੀ ਖ਼ਾਮੋਸ਼ ਮਦਦ ਹੈ। ਇਸ ਦ੍ਰਿਸ਼ਟੀ ਤੋਂ ਕਿਹਾ ਜਾਂਦਾ ਹੈਆਖ਼ਿਰ,
ਦੁਸ਼ਮਣਾਂ ੳ ੁੱਤੇ ਅਫ਼ਸੋਸ ਨਹੀਂ ਕਿ ੳ ੁਹ ਕੀ-ਕੀ ਜ਼ੁਲਮ ਢਾਹ ਰਹੇ ਹਨ ਸਗੋਂ ੳ ੁਨ੍ਹਾਂ ਸਾਥੀਆਂ ਤੇ ਦੋਸਤਾਂ ਦਾ ਚ ੇਤਾ ਆੳ ੁਂਦਾ ਰਹੇਗਾ
ਕਿ ੳ ੁਹ ਖ਼ਾਮੋਸ਼ ਕਿੳ ੁਂ ਰਹੇ !
ਅਜਿਹੇ ਹਾਲਾਤ ਵਿਚ ਦੱਖਣੀ ਅਫ਼ਰੀਕਾ ਦੇ ਨੋਬਲ ਪੁਰਸਕਾਰ ਜੇਤੂ ਅਲਬਰਟ ਲੁਥਲੀ (1898-21 ਜੁਲਾਈ 1967) ਦਾ ਕਥਨ
ਵਾਰ-ਵਾਰ ਚੇਤੇ ਆੳ ੁਂਦਾ ਹੈ“ਮੈਂ ਇਕ ਕ੍ਰਿਸਚੀਅਨ ਹੁੰਦਿਆਂ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਨਸਲਵਾਦ ਜਾਂ ਰੰਗ ਦੇ
ਆਧਾਰ `ਤੇ ਮਨੁੱਖਾਂ ਨਾਲ ਕੀਤੇ ਜਾਂਦੇ ਵਿਤਕਰੇ ਨਾਲੋਂ ਵਧੇਰੇ ਵੱਡਾ ਜ਼ੁਲਮ ਕੋਈ ਹੋਰ ਨਹੀਂ ਹੋ ਸਕਦਾ। ਇਹ ਨਾ ਬਖ਼ਸ਼ਣਯੋਗ ਜ਼ੁਲਮ
ਹੈ। ਨਸਲਵਾਦ ਉੱਤੇ ਆਧਾਰਤ ਵਿਵਸਥਾ ਆਦਮੀ ਦੀ ਪੀੜ ਪ੍ਰਤਿ ਬਿਲਕੁਲ ਵਿਰਕਤ ਭਾਵ ਨਾਲ ਅਲੱਗ ਰਹਿੰਦੀ ਹੈ। ਇਸ
ਅਤਿਆਚਾਰੀ ਵਿਵਸਥਾ ਕਾਰਨ ਆਦਮੀ ਨੂੰ ਕੀ ਕੀ ਨਹੀਂ ਛੱਡਣਾ ਪੈਂਦਾ ? ਆਪਣੀ ਜ਼ਮੀਨ, ਆਪਣਾ ਘਰ, ਆਪਣੀ ਨੌਕਰੀ ਤੇ
ਪਤਾ ਨਹੀਂ ਕੀ ਕੀ ਛੱਡ ਕੇ ੳ ੁਸ ਨੂੰ ਕਿਨ੍ਹਾਂ-ਕਿਨ੍ਹਾਂ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ?" ਸੋ, ਇਸ ਪਿਛਲੇ ਦਰਦ ਨੂੰ
ਸਮਝਣਾ ਬੇਹੱਦ ਜ਼ਰੂਰੀ ਹੈ।
ਵਰਤਮਾਨ ਵਿਚ ਗੰਭੀਰ ਮੁੱਦਾ ਇਹ ਹੈ ਕਿ ਕੀ ਸਿਰਫ਼ ਲੇਖਕ, ਪੱਤਰਕਾਰ ਤੇ ਕਲਾਕਾਰ ਹੀ ਸਮਾਜਿਕ ਚ ੇਤਨਾ ਲਈ ਅਤੇ
ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾੳ ੁਂਦੇ ਰਹਿਣਗੇ ਤੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਰਹਿਣਗੇ ? ਜਿਹੜੇ ਕਹਿੰਦੇ ਸੀ ‘ਮਰਾਂਗੇ ਨਾਲ ਤੇਰੇ`
ੳ ੁਹ ਕਿਧਰ ਗੁੰਮ ਗੁਆਚ ਗਏ ? ਕਿਹੜੀਆਂ ਹਵਾਵਾਂ ਖਾ ਗਈਆਂ ੳ ੁੱਚੀ ਸੁਰ ਦੇ ੳ ੁਹ ਤਰਾਨੇ ਤੇ ਪਰਵਾਨੇ।
...ਤੇ ਕੋਰੋਨਾ ਕਹਿਰ ਦੌਰਾਨ ਅਮਰੀਕਾ ਵਿਚ ਗੋਰੇ ਨੇ ਕਾਲ਼ੇ ਦੀ ਧੌਣ `ਤੇ ਗੋਡਾ ਰੱਖ ਕੇ ਮਾਰਿਆ, ੳ ੁਹ ਵੀ ਉਥੋਂ ਦੇ ਪੁਲਿਸ
ਅਫ਼ਸਰ ਨੇਵਿਰੋਧ `ਚ ਸਾਰਾ ਯੂਰਪ ਤੇ ਪੱਛਮ ਇਕ ਹੋ ਗਿਆ। ਮਿਲ ਕੇ ਸਭ ਨੇ ਹਾਅ ਦਾ ਨਾਅਰਾ ਮਾਰਿਆ। ਕਾਲ਼ਿਆਂ ਨੂੰ
ਪਸ਼ੂਆਂ ਤੋਂ ਬਦਤਰ ਜ਼ਿੰਦਗੀ ਜਿੳ ੂਣ ਲਈ ਮਜ਼ਬੂਰ ਕਰਨ ਵਾਲਿਆਂ ਦੇ ਬੁੱਤ ਮੂਧੇ ਮੂੰਹ ਸੁੱਟੇ ਗਏ। ਕਲਪਤ ਨਰਕ ਨਾਲੋਂ ਵਧੇਰੇ
ਤਸੀਹੇ ਝੱਲਦੇ ਮੂਲ ਨਿਵਾਸੀ (ਫਸਟ ਨੇਸ਼ਨ) ਬਹੁਗਿਣਤੀ ਹੋ ਕੇ ਵੀ ਅਣਮਨੁੱਖੀ ਅ ੱਤਿਆਚਾਰ ਸਹਿ ਰਹੇ ਹਨ। ਸਾਡਾ ਆਪਣਾ
ਮੁਲਕ ਗਰੀਬ-ਗੁਰਬਿਆਂ ਤੇ ਸਮਾਜਕ ਪੱਖੋਂ ਹੀਣੇ ਸਮਝੇ ਜਾਂਦੇ ਲੋਕਾਂ ਲਈ ਓਪਰਾ ਤੇ ਪਰਾਇਆ ਹੋ ਕੇ ਰਹਿ ਗਿਆ।
ਮਜ਼ਦੂਰਾਂ-ਪਰਵਾਸੀ ਮਜ਼ਦੂਰਾਂ ਦੀ ਜੋ ਦੁਰਗਤੀ ਕੀਤੀ ਗਈ ੳ ੁਹ ਕਿਸੇ ਤੋਂ ਲੁਕੀ ਹੋਈ ਨਹੀਂ। ਸਪੱਸ਼ਟ ਸ਼ਬਦਾਂ ਵਿਚ ਦੋ ਟੁੱਕ
ਕਹਿਣਾ ਦਰੁਸਤ ਹੋਵ ੇਗਾ ਕਿ ਸਮੁੱਚ ੇ ਵਿਸ਼ਵ ਵਿਚ ਫਸਟ ਨੇਸ਼ਨ ਲੋਕ ਆਪਣੀ ਭਾਸ਼ਾ ਸਭਿਆਚਾਰ ਤੇ ਪ੍ਰਕਿਰਤ ਸਾਧਨਾਂ ਤੋਂ ਲਗਭਗ
ਵ ੰਚਿਤ-ਵਿਰਵ ੇ ਹੋ ਚ ੁੱਕੇ ਹਨ। ੳ ੁਨ੍ਹਾਂ ੳ ੁੱਤੇ ਦਾਬੂ ਤਾਕਤਾਂ ਨੇ ਆਪਣਾ ਧਰਮ, ਭਾਸ਼ਾ ਤੇ ਸਭਿਆਚਾਰ ਥੋਪਿਆ ਹੈ। ਇਕ ਰੰਗ ਵਿਚ
ਬਹੁ-ਸਭਿਆਚਾਰਾਂ ਨੂੰ ਰੰਗਣ ਦੇ ੳ ੁਪਰਾਲੇ ਜਾਰੀ ਹਨ। ਧਰਮ ਮਨੁੱਖ ੳ ੁੱਤੇ ਹਾਵੀ ਹੋ ਚ ੁੱਕਾ ਹੈ। ਨਤੀਜਨ ਰੰਗ-ਭੇਤ, ਨਸਲਵਾਦ,
ਵਰਣ-ਧਰਮ, ਜਾਤ ਪਾਤ, ਊਚ-ਨੀਚ ਤੇ ਛੂਆਛਾਤ ਦੀ ਵਜ੍ਹਾ ਨਾਲ ਲੋਕ ਸਾਹਿਤ ਤੇ ਮੌਖਿਕ ਸਾਹਿਤ ਵਿਚ ਨਿਮਨ ਦਰਜੇ ਦੀਆਂ
ਕਹਾਵਤਾਂ ਅਤੇ ਅਖਾਣਾਂ ਕੋਈ ਜਣਾ ਵੀ ਪੜ੍ਹ ਸੁਣ ਸਕਦਾ ਹੈ।
ਸਵਾਲ ੳ ੁੱਠਦਾ ਹੈ ਕਿ ਅਜਿਹੇ ਗੰਭੀਰ ਸਰੋਕਾਰਾਂ ਨਾਲ ਦੋ-ਚਾਰ ਹੋਣ ਲਈ ਸੀਮਤ ਜਿਹਾ ਸੰਵ ੇਦਨਸ਼ੀਲ ਬੁੱਧੀਜੀਵੀ ਵਰਗ ਹੈ ?
ਸਮਾਜ ਵਿਰੋਧੀ ਕਲੰਕੀ ਬਿਰਤੀ-ਪ੍ਰਵਿਰਤੀ ਬਹੁਤੇ ਲੇਖਕਾਂ ਦੀ ਸਿਰਜਣਾ ਦਾ ਕੇਂਦਰ ਬਿੰਦੂ ਕਿੳ ੁਂ ਨਹੀਂ ਬਣਦੀ। ਕੀ ਸਾਹਿਤ
ਮਨੋਰੰਜਨ ਦਾ ਸਾਧਨ ਹੈ ਜਾਂ ਸਮਾਜਿਕ ਬਦਲਾਅ ਦਾ ਅਤਿ ਲੋੜੀਂਦਾ ਹਥਿਆਰ ? ਦੁਨੀਆ ਦੇ ਕਈ ਸੁਹਿਰਦ ਲੇਖਕਾਂ ਨੇ
ਸ਼ਬਦ-ਹਥਿਆਰ ਸਾਣ ੳ ੁੱਤੇ ਲਾਏ। ਇਵਜ਼ ਵਿਚ ਭਰ ਗਰਮ-ਸਰਦ ਇਲਾਕਿਆਂ ਵਿਚ ਮਜ਼ਦੂਰੀ ਕਰਵਾਈ ਗਈ, ਜੇਲ੍ਹਾਂ ਹੋਈਆਂ,
ਕੈਦਾਂ ਕੱਟੀਆਂ ਤੇ ਬੇਵਤਨੇ ਹੋਏ। ਪਰ ਹਕੀਕਤ ਇਹ ਵੀ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਨੇ ਨਵ ੇਂ ਕਾਨੂੰਨ ਬਣਾਉਣ ਤੇ ਸੋਧਣ ਲਈ
ਸਰਕਾਰਾਂ ਨੂੰ ਮਜਬੂਰ ਕੀਤਾ ਚਾਹੇ, ੳ ੁਹ ਜ਼ਮੀਨਾਂ ਦੀ ਮਾਲਕੀ ਤੇ ਭਾਵੇਂ ਕਾਰਖਾਨਿਆਂ `ਚ ਕੰਮ ਕਰਦੇ ਮਜ਼ਦੂਰਾਂ ਨਾਲ ਸੰਬੰਧਿਤ
ਸਨ। ਇੳ ੁਂ ਹੀ ਜੰਗਬਾਜ਼ਾਂ ਖ਼ਿਲਾਫ਼ ਕਲਮਕਾਰਾਂ ਨੇ ਆਪਣੀਆਂ ਸ਼ਬਦ-ਮਿਸਾਇਲਾਂ ਦਾਗ਼ੀਆਂ ਤੇ ਸੰਸਾਰ ਅਮਨ ਦੀ ਸਲਾਮਤੀ ਨੂੰ
ਮਜ਼ਬੂਤ ਕੀਤਾ। ਮੁੱਕਦੀ ਗੱਲ ਕਿ ਵਿਚਾਰ ਤੇ ਹਥਿਆਰ ਅਕਸਰ ਟਕਰਾਉਂਦੇ ਹਨ ਤੇ ਸੱਚ ਦਾ ਪੱਲੜਾ ਹਮੇਸ਼ਾ ਭਾਰੂ ਰਿਹਾ ਹੈ ਤੇ
ਰਹੇਗਾ ਵੀ।
...ਜੂਝਦੇ-ਜੁਝਾਰ ਲੋਕ-ਕਵੀ ਡਾ. ਰਾਹਤ ਇੰਦੌਰੀ (1 ਜਨਵਰੀ 1950-11 ਅਗਸਤਰ 2020) ਨੂੰ ੳ ੁਨ੍ਹਾਂ ਦੇ ਸ਼ੇਅਰਾਂ ਨਾਲ ਯਾਦ
ਕਰਦਿਆਂ ਸ਼ਰਧਾਂਜਲੀ ਹੈ। ਜਿਵ ੇਂ :
ਆਖੋਂ ਮੇਂ ਪਾਨੀ ਰਖੋ ਹੋਂਠੋਂ ਪੇ ਚਿੰਗਾਰੀ ਰਖੋ
ਜਿੰਦਾ ਰਹਿਨਾ ਹੈ ਤੋ ਤਰਕੀਬੇਂ ਬਹੁਤ ਸਾਰੀ ਰਖੋ
ਲੋਗ ਹਰ ਮੋੜ ਪੇ ਰੁਕ ਰੁਕ ਕੇ ਸੰਭਲਤੇ ਕਿੳ ੁਂ ਹੈਂ
ਇਤਨਾ ਡਰਤੇ ਹੈਂ ਤੋ ਫਿਰ ਘਰ ਸੇ ਨਿਕਲਤੇ ਕਿੳ ੁਂ ਹੈਂ
ਸਭੀ ਕਾ ਖ਼ੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ
...ਤੇ ੳ ੁਮੀਦ ਦਾ ਮਤਲਬ ਹੈ ਭਵਿ ੱਖ ! ਆਓ ੳ ੁਮੀਦ ਰੱਖੀਏ ਕਿ ਭਵਿ ੱਖ ੳ ੁਸ ਸੰਘਰਸ਼ੀ ਵਰਗ ਤੇ ਲੋਕਾਂ ਦਾ ਹੈ, ਜਿਨ੍ਹਾਂ ਕੋਲ
ਗੁਆੳ ੁਣ ਲਈ ਕੁਝ ਵੀ ਨਹੀਂ !
-ਬਲਬੀਰ ਮਾਧੋਪੁਰੀ
ਈ-ਮੇਲ : ਲਠ਼ਦੀਰਬਚਗਜ"ਖ਼ੀਰਰ।ਜਅ
This novel’s stow, refined and esthetic language is an example that enables it to take a significant place in the Indian Dalit Literature. This text is a great achievement of the year-2020.
Changiya Rukh (Autobiography) by Balbir Madhopuri A powerful literary testimony to the angst, suffering and attempted rebellion of a dalit community in Punjab…
My Caste-My Shadow (selected poems) by Balbir Madhopuri The poet desires that his poetry should have a direction and provide meaningful guidance to the people and hopes to inspire others despite being ‘dark-skinned’ that has an explicit message for the society. And the English version by T.C. Ghai recreates the same intense emotions and delivers humanitarian message to awaken society towards stimulating Dalit consciousness.